ਜਲੰਧਰ — ਕੁੜੀਆਂ ਆਪਣੇ ਚਿਹਰੇ ਦਾ ਬਹੁਤ ਹੀ ਧਿਆਨ ਰੱਖਦੀਆਂ ਹਨ। ਚਿਹਰੇ 'ਤੇ ਜੇਕਰ ਛੋਟਾ ਜਿਹਾ ਮੁਹਾਸਾ ਵੀ ਦਿੱਖ ਜਾਏ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ। ਬਾਜ਼ਾਰ ਤੋਂ ਖਰੀਦੀਆਂ ਗਈਆਂ ਕ੍ਰੀਮਾਂ ਅਤੇ ਲੋਸ਼ਨ ਕਈ ਵਾਰ ਚਮੜੀ ਲਈ ਨੁਕਸਾਨਦਾਇਕ ਹੁੰਦੇ ਹਨ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰੇਲੂ ਚੀਜ਼ਾ ਨਾਲ ਹੀ ਇਸ ਦਾ ਇਲਾਜ ਕੀਤਾ ਜਾਵੇ। ਇਸ ਤੋਂ ਇਲਾਵਾ ਆਪਣੇ ਭੋਜਨ 'ਚ ਹਰੀਆਂ ਸਬਜ਼ੀਆਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅੱਜ ਅਸੀਂ ਤੁਹਾਨੂੰ ਘਰੇਲੂ ਬਲੀਚ ਬਣਾਉਣੀ ਸਿਖਾਉਣ ਜਾ ਰਹੇ ਹਾਂ।
1. ਦਹੀਂ
ਦਹੀਂ 'ਚ ਮੌਜੂਦ ਤੱਤ ਚਿਹਰੇ ਨੂੰ ਚਮਕਦਾਰ ਬਣਾਉਂਦੇ ਹਨ ਅਤੇ ਇਸ ਨਾਲ ਦਾਗ-ਧੱਬੇ ਵੀ ਦੂਰ ਹੁੰਦੇ ਹਨ।
ਬਣਾਉਣ ਲਈ ਸਮੱਗਰੀ :
- ਦਹੀਂ
- ਹਲਦੀ
- ਸ਼ਹਿਦ
ਬਲੀਚ ਬਣਾਉਣ ਦਾ ਤਰੀਕਾ :
ਇਕ ਚਮਚ ਦਹੀਂ 'ਚ ਥੋੜ੍ਹੀ ਜਿਹੀ ਹਲਦੀ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਅੱਧੇ ਘੰਟਾਂ ਲਗਾਉਣ ਤੋਂ ਬਾਅਦ ਸਕ੍ਰਬ ਕਰਕੇ ਧੋ ਲਓ।
2. ਨਿੰਬੂ
ਨਿੰਬੂ ਚਮੜੀ ਦੀ ਟੈਨਿੰਗ ਦੂਰ ਕਰਕੇ ਦਾਗ-ਧੱਬੇ ਸਾਫ ਕਰਨ 'ਚ ਮਦਦ ਕਰਦਾ ਹੈ।
ਬਲੀਚ ਬਣਾਉਣ ਦੀ ਸਮੱਗਰੀ :
- ਸ਼ੱਕਰ
- ਜੈਤੂਣ ਦਾ ਤੇਲ
- ਨਿੰਬੂ ਦਾ ਰਸ
ਬਣਾਉਣ ਦਾ ਤਰੀਕਾ
ਇਕ ਚਮਚ ਸ਼ੱਕਰ, ਇਕ ਚਮਚ ਜੈਤੂਣ ਦਾ ਤੇਲ ਅਤੇ ਥੋੜ੍ਹਾ ਨਿੰਬੂ ਦਾ ਰਸ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਸੁੱਕਣ 'ਤੇ ਚਿਹਰਾ ਧੋ ਲਓ। ਇਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।
ਪਿਛਲੀ ਜੇਬ 'ਚ ਪਰਸ ਰੱਖਣ ਨਾਲ ਹੋ ਸਕਦੀ ਹੈ ਬੀਮਾਰੀ
NEXT STORY